ਤਸਵੀਰ – ਕਾ. ਜੰਗੀਰ ਸਿੰਘ ਜੋਗਾ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਜੋਗਾ ਵਿਖੇ ਪੇਂਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀ
ਜੋਗਾ, 10 ਨਵੰਬਰ ( ਵਿਰੇੰਦਰਪਾਲ ਮੰਤਰੋ) – ਸਥਾਨਕ ਕਾਮਰੇਡ ਜੰਗੀਰ ਸਿੰਘ ਜੋਗਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਲੀਗਲ ਲਿਟਰੇਸੀ ਕਲੱਬ ਅਤੇ ਕੌਮੀ ਸੇਵਾ ਯੋਜਨਾ ਇਕਾਈ ਦੇ ਸਹਿਯੋਗ ਨਾਲ ਕਾਨੂੰਨੀ ਜਾਗਰੂਕਤਾ ਅਤੇ ਬਾਲ ਵਿਆਹ ਰੋਕਣ ਸੰਬੰਧੀ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ । ਕੌਮੀ ਸੇਵਾ ਯੋਜਨਾ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਸਕੂਲ ਇੰਚਾਰਜ ਸ਼ਰਨਜੀਤ ਕੌਰ ਦੀ ਅਗਵਾਈ ‘ਚ ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਗੁਰਜੀਤ ਕੌਰ ਅਤੇ ਲਾਇਬ੍ਰੇਰੀਅਨ ਇੰਦਰਜੀਤ ਕੌਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦਾ ਬੱਚਿਆਂ ਲਈ ਕਾਨੂੰਨੀ ਸਹਾਇਤਾ ਅਤੇ ਬਾਲ ਵਿਆਹ ਰੋਕਣ ਦੇ ਖ਼ਿਲਾਫ਼ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ । ਕਾਨੂੰਨੀ ਸਹਾਇਤਾ ਜਾਗਰੂਕਤਾ ਪੇਂਟਿੰਗ ਮੁਕਾਬਲੇ ਵਿਚੋਂ ਹਰਜੋਤ ਸਿੰਘ ਨੌਵੀਂ, ਰਾਜਦੀਪ ਸਿੰਘ ਤੇ ਕਰਨਵੀਰ ਸਿੰਘ ਦਸਵੀਂ ਤੋਂ ਇਲਾਵਾ ਜਤਿੰਦਰ ਸਿੰਘ ਦਸਵੀਂ ਤੇ ਅਰਮਾਨਦੀਪ ਸਿੰਘ ਨੌਵੀਂ ਨੇ, ਮਿਡਲ ਵਰਗ ਵਿੱਚੋਂ ਸ਼੍ਰੇਆਂਸ਼ ਛੇਵੀਂ, ਅਕਾਸ਼ਦੀਪ ਸਿੰਘ ਛੇਵੀਂ ਤੋਂ ਇਲਾਵਾ ਰਣਵੀਰ ਸਿੰਘ ਅਤੇ ਸੋਨੂੰ ਛੇਵੀਂ ਨੇ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਬਾਲ ਵਿਆਹ ਰੋਕਣ ਸੰਬੰਧੀ ਪੇਂਟਿੰਗ ਮੁਕਾਬਲੇ ਵਿੱਚੋਂ ਸਹਿਜਪ੍ਰੀਤ ਸਿੰਘ ਦਸਵੀਂ, ਰਾਜਦੀਪ ਸਿੰਘ ਦਸਵੀਂ ਅਤੇ ਸਹਿਯਾਦ ਸਿੰਘ ਛੇਵੀਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਮੱਲਿਆ । ਜੇਤੂ ਵਿਦਿਆਰਥੀਆਂ ਨੂੰ ਸਕੂਲ ਮੁਖੀ ਰਾਜ ਕਮਲ ਅਤੇ ਸਮੂਹ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰਾਜਿੰਦਰ ਕੌਰ, ਅਮਿਤ ਕੁਮਾਰ ਸਿੰਗਲਾ, ਪ੍ਰਦੀਪ ਕੁਮਾਰ, ਪੂਜਾ ਬਾਂਸਲ, ਪ੍ਰਿਯੰਕਾ ਰਾਣੀ, ਪੂਜਾ, ਕੁਲਵਿੰਦਰ ਸਿੰਘ, ਗੁਰਵੀਰ ਸਿੰਘ, ਮਨਦੀਪ ਕੌਰ ਅਤੇ ਮੇਲਾ ਸਿੰਘ ਹਾਜ਼ਰ ਸਨ ।

