ਜੋਗਾ 16 ਦਸੰਬਰ (ਵਿਰੇੰਦਰਪਾਲ ਮੰਤਰੋ) ਜਿਵੇਂ ਜਿਵੇਂ ਠੰਡ ਦਾ ਮੌਸਮ ਆਪਣਾ ਠੰਡ ਰੂਪ ਦਿਖਾ ਰਹੀ ਹੈ ਉਵੇਂ ਹੀ ਸਮਾਜ ਸੇਵੀ ਵੀ ਆਪਣੀ ਸੇਵਾ ਵਿੱਚ ਜੁਟਦੇ ਹੋਏ ਨਜ਼ਰ ਆ ਰਹੇ ਹਨ। ਐਹੀ ਜਿਹੀ ਹੀ ਮਿਸਾਲ ਪਿੰਡ ਬੁਰਜ ਝੱਬਰ ਦੇ ਨੌਜਵਾਨ ਐਨ ਆਰ ਆਈ ਬਲਪ੍ਰੀਤ ਸਿੰਘ ਆਸਟਰੇਲੀਆ ਵੱਲੋਂ ਸਮਾਜ ਸੇਵੀ ਕੰਮ ਕੀਤਾ ਗਿਆ ਪਿੰਡ ਬੁਰਜ ਝੱਬਰ ਦੇ NRI ਵੀਰ ਬਲਪ੍ਰੀਤ ਸਿੰਘ ਸਪੁੱਤਰ ਮਾਸਟਰ ਅਵਤਾਰ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਬੂਟ ਜੁਰਾਬਾਂ ਵੰਡੇ ਗਏ। ਉਹਨਾਂ ਦੇ ਪਿਤਾ ਮਾਸਟਰ ਅਵਤਾਰ ਸਿੰਘ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਉਹਨਾਂ ਦੀ ਕਿਰਪਾ ਸਦਕਾ ਹੀ ਸੇਵਾ ਕਰਨ ਯੋਗ ਹੋਏ ਅੱਜ ਸੇਵਾ ਦਾ ਮੌਕਾ ਮਿਲਿਆ ਤੁਸੀਂ ਸੇਵਾ ਕਰ ਰਹੇ ਹਾਂ ਸਕੂਲ ਮੁਖੀ ਸ਼੍ਰੀਮਤੀ ਸਵਾਤੀ ਜਿੰਦਲ ਪਰਮਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਮੁਖੀ ਸੈਡਮ ਸਵਾਤੀ ਜਿੰਦਲ, ਪਰਵਿੰਦਰ ਸਿੰਘ ਅਤੇ ਸਟਾਫ ਰਾਈ ਕੌਰ, ਰਜਨੀ ਸਿੰਗਲਾ, ਸੁਖਜੀਤ ਕੌਰ, ਮਨਪ੍ਰੀਤ ਕੌਰ, ਮੈਨੂੰ ਗਰਗ, ਜਗਸੀਰ ਸਿੰਘ, ਸੰਦੀਪ ਕੁਮਾਰ, ਸਰਨਜੀਤ ਕੌਰ, ਕੁਲਜੀਤ ਕੌਰ, ਭੁਪਿੰਦਰ ਸਿੰਘ, ਅਤੇ ਅਨਦੀਪ ਕੌਰ ਆਦਿ ਹਾਜਰ ਸਨ।


