ਮਾਨਸਾ 6 ਦਸਬੰਰ (ਆਪਣੀ ਖ਼ਬਰ ਬਿਉਰੋ )
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੱੁਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 04 ਮੁਕਦੱਮੇ ਦਰਜ ਕਰਕੇ 08 ਵਿਅਕਤੀ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 15 ਗ੍ਰਾਮ ਹੈਰੋਇਨ,12 ਬੋਤਲਾਂ ਸਰਾਬ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ:-
1. ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਟੀਮ ਨੇ ਸੁਰਜੀਤ ਸਿੰਘ ਪੁੱਤਰ ਅਜੈਬ ਸਿੰਘ, ਹਰਵਿੰਦਰ ਸਿੰਘ ਪੁੱਤਰ ਨੇਹਰੂ ਸਿੰਘ ਵਾਸੀਆਨ ਮੰਢਾਲੀ ਨੂੰ ਦੋਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਕਰਵਾਉਣ ਤੇ ਡੋਪ ਪੋਜਟਿਵ ਆਉਣ ਤੇੇ ਮੁਕਦੱਮਾ ਨੰ. 232 ਮਿਤੀ 05.12.25 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
2. ਥਾਣਾ ਬੋਹਾ ਦੀ ਪੁਲਿਸ ਟੀਮ ਨੇ ਹਰਭਜਨ ਸਿੰਘ ਪੁੱਤਰ ਬਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਅਜੈਬ ਸਿੰਘ, ਗੋਰਾ ਸਿੰਘ ਪੁੱਤਰ ਮੱਘਰ ਸਿੰਘ ਵਾਸੀਆਨ ਮੰਢਾਲੀ ਨੂੰ ਦੋਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਕਰਵਾਉਣ ਤੇ ਡੋਪ ਪੋਜਟਿਵ ਆਉਣ ਤੇੇ ਮੁਕਦੱਮਾ ਨੰ. 209 ਮਿਤੀ 05.12.25 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਅਤੇ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਲਭਪ੍ਰੀਤ ਸਿੰਘ ਪੁੱਤਰ ਦੇਵ ਸਿੰਘ ਵਾਸੀ ਰਿਉਦ ਕਲਾਂ ਪਾਸੋ ਦੌਰਾਨੇ ਗਸਤ 15 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਨੰ. 210 ਮਿਤੀ 05.12.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
3. ਥਾਣਾ ਭੀਖੀ ਦੀ ਪੁਲਿਸ ਟੀਮ ਨੇ ਦਰਸ਼ਨ ਖਾਨ ਪੁੱਤਰ ਲੀਲਾ ਖਾਨ, ਮੰਗਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਫਫਭੇ ਭਾਈਕੇ ਪਾਸੋ ਦੋਰਾਨੇ ਗਸਤ 12 ਬੋਤਲਾਂ ਸਰਾਬ ਠੇਕਾ ਹਰਿਆਣਾ ਬ੍ਰਾਮਦ ਕਰਕੇ ਮੁਕਦੱਮਾ ਨੰ. 257 ਮਿਤੀ 05.12.25 ਅ/ਧ 61 ਐਕਸਾਇਜ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

