ਜੋਗਾ ਨਵੰਬਰ (ਆਪਣੀ ਖ਼ਬਰ ਬਿਉਰੋ )
ਸ਼ਹਿਰ ਦੀ ਅਨਾਜ ਮੰਡੀ ਵਿਚ ਪੱਲੇਦਾਰੀ ਕਰ ਰਹੇ ਇਕ ਮਜ਼ਦੂਰ ਵੱਲੋਂ ਇਮਾਨਦਾਰੀ ਵਿਖਾਉਂਦੇ ਹੋਏ ਕਿਸੇ ਵਿਅਕਤੀ ਦਾ ਲੱਭਿਆ ਤੇ ਮੋਬਾਈਲ ਫੋਨ ਉਸ ਨੂੰ ਸੂਚਿਤ ਕਰਕੇ ਵਾਪਸ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਪਿੰਡ ਖਾਨੇਵਾਲ ਦੇ ਸਾਬਕਾ ਸਰਪੰਚ ਸ਼ਾਮ ਲਾਲ ਜੋ ਜੋਗਾ ਦੀ ਅਨਾਜ ਮੰਡੀ ਵਿਚ ਪੱਲੇਦਾਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਲੰਘੀ ਸ਼ਾਮ ਉਸ ਨੂੰ ਸੈਮਸੰਗ ਕੰਪਨੀ ਦਾ ਇਕ ਸਮਾਰਟ ਫੋਨ ਲੱਭ ਪਿਆ ਜਿਸ ਉੱਪਰ ਆਈ ਰਿੰਗ ਵਾਲੇ ਵਿਅਕਤੀ ਨੂੰ ਦੱਸਿਆ ਗਿਆ ਇਹ ਫੋਨ ਮੇਰੇ ਕੋਲ ਹੈ ਅਤੇ ਉਹ ਸਵੇਰੇ ਮੈਂਥੇ ਅਨਾਜ ਮੰਡੀ ਜੋਗਾ ਵਿਚ ਪ੍ਰਾਪਤ ਕਰ ਸਕਦਾ ਹੈ। ਜਦੋਂ ਉਕਤ ਵਿਅਕਤੀ ਨੂੰ ਸ਼ਾਮਲਾਲ ਵੱਲੋਂ ਫੋਨ ਵਾਪਸ ਕੀਤਾ ਗਿਆ ਤਾਂ ਉਥੇ ਮੌਜੂਦ ਲੋਕਾ ਵੱਲੋ ਸ਼ਾਮ ਲਾਲ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਸਾਨੂੰ ਹਰੇਕ ਨੂੰ ਸ਼ਾਮ ਲਾਲ ਵਾਂਗ ਕਿਸੇ ਦਾ ਗਵਾਚਿਆ ਸਮਾਨ ਵਾਪਸ ਕਰਕੇ ਇਮਾਨਦਾਰੀ ਵਿਖਾਉਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਇਮਾਨਦਾਰੀ ਦਿਖਾਉਣ ‘ਤੇ ਸ਼ਾਮਲਾਲ ਦੀ ਇਲਾਕੇ ਅੰਦਰ ਖੂਬ ਚਰਚਾ ਹੈ। ਚਹੁਪਾਸਿਓ ਸ਼ਾਮਲਾਲ ਦੀ ਸ਼ਲਾਘਾ ਹੋ ਰਹੀ ਹੈ। ਸ਼ਾਮ ਲਾਲ ਨੇ ਕਿਹਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਇਮਾਨਦਾਰੀ ਅਤੇ ਇੱਜਤ ਸਭ ਤੋਂ ਵੱਡੀ ਬਹੁਮਲੀ ਚੀਜ਼ ਹੈ ਇੱਜਤ ਪੈਸੇ ਨਾਲ ਨਹੀਂ ਲਿਤੀ ਦਾ ਸਦੀ ਕੰਮ ਕਰਕੇ ਮਿਲਦੀ ਹੈ।
ਤਸਵੀਰ:- ਸ਼ਾਮ ਲਾਲ ਵਲੋ ਲਭਿਅਆ ਮੋਬਾਇਲ ਫੋਨ ਅਸਲ ਮਾਲਕ ਨੂੰ ਵਾਪਸ ਦਿੰਦੇ ਹੋਏ।

