ਮਾਨਸਾ -13 ਨਵੰਬਰ ( ਆਪਣੀ ਖ਼ਬਰ ਬਿਉਰੋ )
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੱੁਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 05 ਮੁਕਦੱਮੇ ਦਰਜ ਕਰਕੇ 06 ਵਿਅਕਤੀ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 06.50 ਗ੍ਰਾਮ ਹੈਰੋਇਨ,20 ਬੋਤਲਾਂ ਸਰਾਬ ਹਰਿਆਣਾ,650 ਲੀਟਰ ਲਾਹਣ,ਚਾਲੂ ਭੱਠੀ ਸਮੇਤ 375 ਮਿਲੀ.ਲੀਟਰ ਸਰਾਬ ਨਜਾਇਜ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ:-
1 ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਨੇ ਸੰਦੀਪ ਸਿੰਘ ਪੁੱਤਰ ਫੂਲਾ ਸਿੰਘ ਵਾਸੀ ਬਹਾਦੁਰ ਸਿੰਘ ਕਲੋਨੀ ਮਾਨਸਾ ਖੁਰਦ ਪਾਸੋ ਦੋਰਾਨੇ ਗਸਤ ਮੁਖਬਰੀ ਹੋਣ ਪਰ 200 ਲੀਟਰ ਲਾਹਣ ਬ੍ਰਾਮਦ ਕਰਕੇ ਮੁਕਦੱਮਾ ਨੰ. 231 ਮਿਤੀ 12.11.25 ਅ/ਧ 61 ਐਕਸਾਇਜ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ। ।
2 ਥਾਣਾ ਸਦਰ ਮਾਨਸਾ ਦੀ ਪੁਲਿਸ ਟੀਮ ਨੇ ਜੱਗਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਹੀਰੇਵਾਲਾ ਪਾਸੋ ਦੌਰਾਨੇ ਗਸਤ 450 ਲੀਟਰ ਲਾਹਣ, ਚਾਲੂ ਭੱਟੀ ਸਮੇਤ 375 ਮਿਲੀਲੀਟਰ ਸਰਾਬ ਨਜਾਇਜ ਬ੍ਰਾਮਦ ਕਰਕੇ ਮੁਕਦੱਮਾ ਨੰ. 353 ਮਿਤੀ 12.11.25 ਅ/ਧ 61 ਐਕਸਾਇਜ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਅਤੇ ਸੀ.ਆਈ ਸਟਾਫ ਦੀ ਪੁਲਿਸ ਟੀਮ ਨੇ ਬਾਵਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨੰਗਲ ਕਲਾਂ ਪਾਸੋ ਦੋਰਾਨੇ ਗਸਤ 06.5 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਨੰ. 354 ਮਿਤੀ 12.11.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਸੁਖਪਾਲ ਸਿਮਘ ਪੁੱਤਰ ਬਿਹਾਰਾ ਸਿੰਘ ਵਾਸੀ ਨੰਗਲ ਕਲਾਂ ਪਾਸੋ ਦੌਰਾਨੇ ਗਸਤ 20 ਬੋਤਲਾ ਸਰਾਬ ਠੇਕਾ ਹਰਿਆਣਾ ਬ੍ਰਾਮਦ ਕਰਕੇ ਮੁਕਦੱਮਾ ਨੰ. 357 ਮਿਤੀ 12.11.25 ਅ/ਧ 61 ਐਕਸਾਇਜ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
3. ਥਾਣਾ ਬਰੇਟਾ ਪੁਲਿਸ ਟੀਮ ਨੇ ਪਰਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਬਰੇਟਾ, ਪ੍ਰਗਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੰਘਾਣੀਆ ਦਾ ਦੋਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਕਰਵਾਉਣ ਤੇ ਡੋਪ ਪੋਜਟਿਵ ਆਉਣ ਤੇੇ ਮੁਕਦੱਮਾ ਨੰ. 147 ਮਿਤੀ 12.11.25 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਬਰੇਟਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

