23.4 C
New York
Saturday, August 29, 2026

Buy now

spot_img

ਮਾਈ ਭਾਗੋ ਸੰਸਥਾ ਰੱਲਾ ਵਿਖੇ ਯੂਥ ਫੀਟ 2025 ਦਾ ਆਯੋਜਨ

ਵਿਦਿਆਰਥੀਆਂ ਨੇ ਰਿਵਾਇਤੀ ਖੁਰਾਕ ਨਾਲ ਦਿੱਤਾ ਸਿਹਤਮੰਦ ਜੀਵਨ ਦਾ ਸੁਨੇਹਾ

ਜੋਗਾ 10 ਨਵੰਬਰ (ਆਪਣੀ ਖ਼ਬਰ ਬਿਉਰੋ) ਮਾਈ ਭਾਗੋ ਐਜੂਕੇਸ਼ਨਲ ਸੰਸਥਾ ਰੱਲਾ ਵਿਖੇ ਪ੍ਰਿੰਸੀਪਲ ਮੈਡਮ ਸਵਿਤਾ ਕਾਠ ਦੀ ਸਰਗਰਮ ਅਗਵਾਈ ਹੇਠ ਇੱਕ ਵਿਸ਼ਾਲ ਅਤੇ ਰੰਗਾਰੰਗ ਯੂਥ ਫੀਸਟ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਨੇ ਵਿਦਿਆਰਥੀਆਂ ਵਿੱਚ ਨਾ ਸਿਰਫ਼ ਖੁਸ਼ੀ ਦਾ ਮਾਹੌਲ ਬਣਾਇਆ, ਬਲਕਿ ਰਸੋਈ ਕਲਾ, ਸਿਹਤਮੰਦ ਖੁਰਾਕ ਅਤੇ ਸਾਂਝੇਪਣ ਦੀ ਮਹੱਤਤਾ ਬਾਰੇ ਜਾਗਰੂਕਤਾ ਵੀ ਪੈਦਾ ਕੀਤੀ।ਇਸ ਖਾਸ ਮੌਕੇ ‘ਤੇ ਮਾਈ ਭਾਗੋ ਸੈਕੰਡਰੀ ਸਕੂਲ, ਮਾਈ ਭਾਗੋ ਡਿਗਰੀ ਕਾਲਜ, ਅਤੇ ਮਾਈ ਭਾਗੋ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਖਾਣ-ਪੀਣ ਨਾਲ ਸਬੰਧਤ ਲਾਜਵਾਬ ਅਤੇ ਸਿਹਤਮੰਦ ਵਿਅੰਜਨ ਤਿਆਰ ਕੀਤੇ।ਵਿਦਿਆਰਥੀਆਂ ਵੱਲੋਂ ਲਗਾਏ ਗਏ ਸਟਾਲਾਂ ਵਿੱਚ ਪੰਜਾਬੀ ਰਿਵਾਇਤੀ ਪਕਵਾਨਾਂ ਤੋਂ ਲੈ ਕੇ ਭਾਰਤੀ ਅਤੇ ਚਾਈਨੀਜ਼ ਖਾਣਿਆਂ ਤੱਕ ਦੀ ਵਿਆਪਕ ਰੇਂਜ ਸ਼ਾਮਲ ਸੀ। ਕੁਝ ਵਿਦਿਆਰਥੀਆਂ ਨੇ “ਘਰੇਲੂ ਖੁਰਾਕ – ਸਿਹਤ ਦਾ ਆਧਾਰ” ਥੀਮ ‘ਤੇ ਵਿਸ਼ੇਸ਼ ਸਟਾਲ ਤਿਆਰ ਕੀਤੇ, ਜਿਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਆਪਣੀ ਸਜਾਵਟ, ਪ੍ਰਸਤੀਤੀਕਰਨ ਅਤੇ ਵਿਅੰਜਨ ਪੇਸ਼ਕਾਰੀ ਰਾਹੀਂ ਕਲਾ ਤੇ ਕਾਬਲੀਅਤ ਦਾ ਉੱਚਾ ਮਾਪਦੰਡ ਦਰਸਾਇਆ।ਇਸ ਦੌਰਾਨ ਸੰਸਥਾ ਦੇ ਸਕੱਤਰ ਸ੍ਰੀ ਮਨਜੀਤ ਸਿੰਘ ਖਿਆਲਾ, ਪ੍ਰਿੰਸੀਪਲ ਮੈਡਮ ਸਵਿਤਾ ਕਾਠ, ਅਤੇ ਸਮੂਹ ਅਧਿਆਪਕ ਮੰਡਲ ਨੇ ਵਿਦਿਆਰਥੀਆਂ ਦੁਆਰਾ ਲਗਾਏ ਸਟਾਲਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਉਨ੍ਹਾਂ ਦੀ ਮਿਹਨਤ, ਰਚਨਾਤਮਕਤਾ ਅਤੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਮੈਡਮ ਸਵਿਤਾ ਕਾਠ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ,ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਸਿਰਫ਼ ਮਨੋਰੰਜਨ ਹੀ ਨਹੀਂ, ਸਿੱਖਣ ਦਾ ਮੰਚ ਵੀ ਹਨ। ਇਨ੍ਹਾਂ ਰਾਹੀਂ ਉਹ ਸਾਂਝੇਦਾਰੀ, ਨੇਤ੍ਰਿਤਵ, ਸਿਹਤ ਅਤੇ ਸੰਸਕ੍ਰਿਤਿਕ ਮੁੱਲਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਸਿੱਖਦੇ ਹਨ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰੀ ਮਨਜੀਤ ਸਿੰਘ ਖਿਆਲਾ, ਅਤੇ ਆਫਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਵੀ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਰੋਹ ਵਿਦਿਆਰਥੀਆਂ ਵਿੱਚ ਟੀਮ ਵਰਕ, ਸਵੈ-ਵਿਸ਼ਵਾਸ ਅਤੇ ਪ੍ਰਬੰਧਕੀ ਯੋਗਤਾ ਦੇ ਗੁਣ ਵਿਕਸਤ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਿਵਾਇਤੀ ਖੁਰਾਕ ਨਾਲ ਜੁੜੇ ਰਹਿਣ ਅਤੇ ਫਾਸਟ ਫੂਡ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ, ਤਾਂ ਜੋ ਸਿਹਤਮੰਦ ਜੀਵਨ ਸ਼ੈਲੀ ਅਪਣਾਈ ਜਾ ਸਕੇ।ਅੰਤ ਵਿੱਚ ਪ੍ਰਿੰਸੀਪਲ ਮੈਡਮ ਸਵਿਤਾ ਕਾਠ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਸਾਂਝੀ ਮਿਹਨਤ ਅਤੇ ਸਮਰਪਣ ਨਾਲ ਇਹ ਪ੍ਰੋਗਰਾਮ ਸਫਲਤਾ ਪੂਰਵਕ ਪੂਰਾ ਹੋਇਆ। ਉਨ੍ਹਾਂ ਨੇ ਕਿਹਾ ਕਿ ਮਾਈ ਭਾਗੋ ਸੰਸਥਾ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਰਹੇਗੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਰੀ ਰਹਿਣਗੇ।ਸਮਾਰੋਹ ਦੇ ਸਮਾਪਤੀ ਤੇ ਵਿਦਿਆਰਥੀਆਂ ਨੇ ਇਕੱਠੇ “ਹੈਲਦੀ ਫੂਡ – ਹੈਪੀ ਮਾਈਂਡ” ਦਾ ਨਾਰਾ ਲਗਾ ਕੇ ਸਭ ਨੂੰ ਸਿਹਤਮੰਦ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ