19 C
New York
Saturday, August 29, 2026

Buy now

spot_img

ਵਿਧਾਇਕ ਬੁੱਧ ਰਾਮ ਵੱਲੋਂ ਪਿੰਡ ਗੁੜੱਦੀ ਵਿੱਚ ਸਕੂਲ ਦੇ ਕਮਰੇ ਅਤੇ ਸ਼ੈੱਡ ਦਾ ਉਦਘਾਟਨ

ਵਿਕਾਸ ਕਾਰਜ, ਸਰਕਾਰੀ ਨੌਕਰੀਆਂ ਅਤੇ ਲੋਕ ਭਲਾਈ ਸਕੀਮਾਂ ਪੰਜਾਬ ਸਰਕਾਰ ਦੀ ਤਰਜੀਹ

ਬੁਢਲਾਡਾ/ਮਾਨਸਾ, 21 ਫਰਵਰੀ:(ਆਪਣੀ ਖ਼ਬਰ ਬਿਉਰੋ)
ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਗੁੜੱਦੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬਣਨ ਵਾਲੇ ਦੋ ਕਮਰਿਆਂ ਦੀ ਨੀਂਹ ਰੱਖੀ ਅਤੇ ਪਿੰਡ ਵਿਚ ਮਜ਼ਹਬੀ ਸਿੱਖ ਭਾਈਚਾਰੇ ਦੀ ਧਰਮਸ਼ਾਲਾ ਵਿਚ ਬਣੇ ਸ਼ੈੱਡ ਦਾ ਉਦਘਾਟਨ ਕੀਤਾ।
ਇਸ ਮੌਕੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਗੁੜੱਦੀ ਵਿੱਚ 47 ਲੱਖ ਰੁਪਏ ਸਕੂਲਾਂ ਲਈ ਖਰਚ ਕੀਤੇ ਜਾ ਚੁੱਕੇ ਹਨ , ਪਿੰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ 27 ਲੜਕੇ ਲੜਕੀਆਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰੀ ਵਿਚ ਸਰਕਾਰੀ ਨੌਕਰੀ ਮਿਲੀ ਹੈ ਜਿਸ ‘ਤੇ ਪਿੰਡ ਵਾਸੀਆਂ ਨੂੰ ਮਾਣ ਹੈ।
ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦਾ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਹੈ।
ਮੁਫ਼ਤ ਬਿਜਲੀ ਅਤੇ ਸਿਹਤ ਸਹੂਲਤਾਂ ਹੋਣ ਕਾਰਨ ਆਮ ਲੋਕ ਆਰਥਿਕ ਪੱਖੋਂ ਮਜ਼ਬੂਤ ਹੋਣਗੇ।
ਇਸ ਮੌਕੇ ਪਿੰਡ ਦੇ ਸਰਪੰਚ ਰਮਨ ਸਿੰਘ, ਸਕੂਲ ਦੇ ਹੈੱਡ ਮਾਸਟਰ ਅਮਨਦੀਪ ਸਿੰਘ ਅਤੇ ਸਮੁੱਚਾ ਸਟਾਫ,  ਸੀਨੀਅਰ ਵਰਕਰ ਰੂਪ ਸਿੰਘ, ਕੁਲਦੀਪ ਸਿੰਘ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ