23.4 C
New York
Saturday, August 29, 2026

Buy now

spot_img

ਹਿੰਦ ਦੀ ਚਾਦਰ” ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ

ਸ਼ਾਂਤੀ, ਪ੍ਰੇਰਣਾ ਅਤੇ ਸਮੂਹਕ ਏਕਤਾ ਦਾ ਸੁਨੇਹਾ ਦੇ ਕੇ ਸਫਲਤਾ ਪੂਰਵਕ ਸੰਪੰਨ ਹੋਇਆ ਕੀਰਤਨ ਦਰਬਾਰ
 20 ਨਵੰਬਰ ਨੂੰ ਪਵਿੱਤਰ ਅਰਦਾਸ ਤੋਂ ਬਾਅਦ ਸਵੇਰੇ 7:30 ਵਜੇ ਰਵਾਨਾ ਹੋਣਗੇ ਨਗਰ ਕੀਰਤਨ*
 ਬਠਿੰਡਾ / ਤਲਵੰਡੀ ਸਾਬੋ19 ਨਵੰਬਰ :(ਆਪਣੀ ਖ਼ਬਰ ਬਿਉਰੋ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 23 ਤੋਂ 25 ਨਵੰਬਰ 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ-ਭਾਵਨਾ ਨਾਲ ਮਨਾਏ ਜਾ ਰਹੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦੇ ਤਹਿਤ ਸਥਾਨਕ ਗੁਰਦੁਆਰਾ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ ਦਸਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖਤ ਵਿਖੇ ਕੀਰਤਨ ਦਰਬਾਰ ਮੌਕੇ ਚੀਫ ਵਿਪ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ, ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਐਸਐਸਪੀ ਮੈਡਮ ਅਮਨੀਤ ਕੌਂਡਲ ਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ।
         ਇਸ ਮੌਕੇ ਕੀਰਤਨ ਦਰਬਾਰ ਵਿੱਚ ਰਾਗੀ ਸਿੰਘਾ ਵੱਲੋਂ ਗੁਰਬਾਣੀ ਦੇ ਮਧੁਰ ਕੀਰਤਨ ਰਾਹੀਂ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਹਿਮਾ ਬਿਆਨ ਕੀਤੀ ਗਈ, ਜਿਸ ਨਾਲ ਪੂਰਾ ਦਰਬਾਰ ਨਾਮ-ਰੰਗ ਅਤੇ ਸ਼ਰਧਾ ਨਾਲ ਭਰਿਆ ਗਿਆ। ਗੁਰੂ ਸਾਹਿਬ ਦੇ ਉਪਦੇਸ਼ਾਂ, ਧਰਮ ਦੀ ਰੱਖਿਆ, ਮਨੁੱਖਤਾ ਦੀ ਸੇਵਾ ਅਤੇ ਸੱਚ ਲਈ ਖੜ੍ਹੇ ਹੋਣ ਨੂੰ ਯਾਦ ਕਰਵਾਉਂਦਿਆਂ ਸੰਗਤ ਨੇ ਸ਼ਾਂਤੀ ਅਤੇ ਚੇਤੇ ਦਾ ਅਨੁਭਵ ਕੀਤਾ।
         ਕੀਰਤਨ ਦਰਬਾਰ ਸਹਿਬ ਮੌਕੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਗਾਥਾ, ਉਨ੍ਹਾਂ ਦੇ ਆਤਮਕ ਉਪਦੇਸ਼ ਅਤੇ ਸ਼ਹੀਦੀ ਦੇ ਇਤਿਹਾਸਕ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ। ਉਹਨਾਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਦਾ ਬਲਿਦਾਨ ਮਨੁੱਖਤਾ ਲਈ ਅਦੁਤੀ ਮਿਸਾਲ ਹੈ, ਜੋ ਅੱਜ ਵੀ ਸਾਨੂੰ ਸੱਚ, ਹਿੰਮਤ ਅਤੇ ਸਹੀ ਰਸਤੇ ‘ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ। ਕੀਰਤਨ ਦਰਬਾਰ ਸ਼ਾਂਤੀ, ਪ੍ਰੇਰਣਾ ਅਤੇ ਸਮੂਹਕ ਏਕਤਾ ਦਾ ਸੁਨੇਹਾ ਦੇ ਕੇ ਸਫਲਤਾ ਪੂਰਵਕ ਸੰਪੰਨ ਹੋਇਆ।
          ਗੁਰਦੁਆਰਾ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ 10ਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖਤ ਵਿਖੇ ਤੋਂ ਹੀ 20 ਨਵੰਬਰ ਨੂੰ ਪਵਿੱਤਰ ਅਰਦਾਸ ਉਪਰੰਤ ਸਵੇਰੇ 7:30 ਵਜੇ ਨਗਰ ਕੀਰਤਨ ਤਲਵੰਡੀ ਸਾਬੋ ਤੋਂ ਬਠਿੰਡਾ, ਭੁੱਚੋ ਮੰਡੀ, ਰਾਮਪੁਰਾ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ।            ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ