23.4 C
New York
Saturday, August 29, 2026

Buy now

spot_img

ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ ਨਸ਼ੀਲੇ ਪਦਾਰਥ ਬ੍ਰਾਮਦ

ਮਾਨਸਾ 19 ਨਵੰਬਰ(ਆਪਣੀ ਖ਼ਬਰ ਬਿਉਰੋ)
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੱੁਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 08 ਮੁਕਦੱਮੇ ਦਰਜ ਕਰਕੇ 09 ਵਿਅਕਤੀ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 13 ਗ੍ਰਾਮ ਹੈਰੋਇਨ, 30 ਨਸ਼ੀਲੀਆਂ ਗੋਲੀਆਂ, 330 ਸਿਗਨੇਚਰ ਕੈਪਸੂਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ:-
1 ਥਾਣਾ ਭੀਖੀ ਦੀ ਪੁਲਿਸ ਟੀਮ ਨੇ ਚਮਕੋਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਹਮੀਰਗੜ ਢੈਪਈ ਪਾਸੋ ਦੋਰਾਨੇ ਗਸਤ 30 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕਦੱਮਾ ਨੰ. 249 ਮਿਤੀ 18.11.25 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
2. ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਨੇ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਾ.ਨੰ 27 ਮਾਨਸਾ, ਗੁਲਸ਼ਨ ਕੁਮਾਰ ਪੁੱਤਰ ਰਜੀਵ ਕੁਮਾਰ ਵਾਸੀ ਵਾ.ਨੰ 14 ਮਾਨਸਾ ਨੂੰ ਦੋਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਸਿਵਲ ਹਸਪਤਾਲ ਮਾਨਸਾ ਤੋ ਕਰਵਾਉਣ ਪਰ ਡੋਪ ਪਜੋਟਿਵ ਆਉਣ ਤੇ ਮੁਕਦੱਮਾ ਨੰ. 235 ਮਿਤੀ 18.11.25 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
3. ਥਾਣਾ ਜੋਗਾ ਦੀ ਪੁਲਿਸ ਟੀਮ ਨੇ ਪਰਮਜੀਤ ਕੋਰ ਪਤਨੀ ਬਲਜੀਤ ਸਿੰਘ ਵਾਸੀ ਅਕਲੀਆਂ ਪਾਸੋ ਦੋਰਾਨੇ ਗਸਤ 180 ਸਿਗਨੇਚਰ ਕੈਪਸੂਲ ਬ੍ਰਾਮਦ ਕਰਕੇ ਮੁਕਦੱਮਾ ਨੰ. 152 ਮਿਤੀ 18.11.25 ਅ/ਧ 223 ਬੀ.ਐਨ.ਐਸ ਥਾਣਾ ਜੋਗਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।
4. ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਟੀਮ ਨੇ ਗੁਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਕਣਕਵਾਲਾ ਚਹਿਲਾ ਪਾਸੋ ਦੋਰਾਨੇ ਗਸਤ 60 ਸਿਗਨੇਚਰ ਕੈਪਸੂਲ ਬ੍ਰਾਮਦ ਕਰਕੇ ਮੁਕਦੱਮਾ ਨੰ. 219 ਮਿਤੀ 18.11.25 ਅ/ਧ 223 ਬੀ.ਐਨ.ਐਸ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਅਤੇ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਰਵੀ ਪੁੱਤਰ ਅਮਰਜੀਤ ਸਿੰਘ ਵਾਸੀ ਵਾ.ਨੰ 17 ਬੁਢਲਾਡਾ ਪਾਸੋ ਦੋਰਾਨੇ ਗਸਤ 7 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਨੰ. 220 ਮਿਤੀ 18.11.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
5. ਥਾਣਾ ਬੋਹਾ ਦੀ ਪੁਲਿਸ ਟੀਮ ਨੇ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾ.ਨੰ 8 ਬੋਹਾ ਪਾਸੋ ਦੋਰਾਨੇ ਗਸਤ 45 ਸਿਗਨੇਚਰ ਕੈਪਸੂਲ ਬ੍ਰਾਮਦ ਕਰਕੇ ਮੁਕਦੱਮਾ ਨੰ. 198 ਮਿਤੀ 18.11.25 ਅ/ਧ 223 ਬੀ.ਐਨ.ਐਸ ਥਾਣਾ ਬੋਹਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ
6. ਥਾਣਾ ਸਰਦੂਲਗੜ੍ਹ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਅੰਮ੍ਰਿਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾ.ਨੰ ਸਰਦੂਲਗੜ੍ਹ ਪਾਸੋ ਦੌਰਾਨੇ ਗਸਤ 06 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਨੰ. 226 ਮਿਤੀ 18.11.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ
7. ਥਾਣਾ ਝੂਨੀਰ ਦੀ ਪੁਲਿਸ ਟੀਮ ਨੇ ਪਵਨਦੀਪ ਸਿੰਘ ਪੁੱਤਰ ਵਿੱਕੀ ਸਿੰਘ ਵਾਸੀ ਝੁਨੀਰ ਪਾਸੋ ਦੋਰਾਨੇ ਗਸਤ 45 ਸਿਗਨੇਚਰ ਕੈਪਸੂਲ ਬ੍ਰਾਮਦ ਕਰਕੇ ਮੁਕਦੱਮਾ ਨੰ. 164 ਮਿਤੀ 18.11.25 ਅ/ਧ 223 ਬੀ.ਐਨ.ਐਸ ਥਾਣਾ ਝੁਨੀਰ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ