ਮਾਨਸਾ 17 ਨਵੰਬਰ (ਆਪਣੀ ਖ਼ਬਰ ਬਿਉਰੋ)
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੱੁਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 07 ਮੁਕਦੱਮੇ ਦਰਜ ਕਰਕੇ 10 ਵਿਅਕਤੀ ਨੂੰ ਕਾਬੂ ਕਰਕੇੇ ਉਨ੍ਹਾ ਪਾਸੋ 06 ਗ੍ਰਾਮ ਹੈਰੋਇਨ, 1720 ਨਸ਼ੀਲੀਆਂ ਗੋਲੀਆਂ, 4 ਕਿਲੋ 200 ਗ੍ਰਾਮ ਭੂੱਕੀ, 100 ਲੀਟਰ ਲਾਹਣ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ:-
1 ਥਾਣਾ ਸਦਰ ਮਾਨਸਾ ਦੀ ਪੁਲਿਸ ਟੀਮ ਨੇ ਗਗਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬਰਨਾਲਾ ਪਾਸੋ ਦੋਰਾਨੇ ਗਸਤ 30 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕਦੱਮਾ ਨੰ. 366 ਮਿਤੀ 15.11.25 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਗੁਰਤੇਜ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਭੈਣੀਬਾਘਾ ਦਾ ਦੋਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਕਰਵਾਉਣ ਤੇ ਡੋਪ ਪੋਜਟਿਵ ਆਉਣ ਤੇੇ ਮੁਕਦੱਮਾ ਨੰ. 367 ਮਿਤੀ 15.11.25 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
2. ਥਾਣਾ ਸਿਟੀ 2 ਮਾਨਸਾ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਅਰਜੁਨ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਵਾ.ਨੰ 02 ਪ੍ਰੀਤ ਨਗਰ ਮਾਨਸਾ ਪਾਸੋ ਦੋਰਾਨੇ ਗਸਤ 6 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਨੰ. 234 ਮਿਤੀ 15.11.25 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
3. ਥਾਣਾ ਬਰੇਟਾ ਪੁਲਿਸ ਟੀਮ ਨੇ ਸੁਰਿੰਦਰ ਸਿੰਘ ਪੁੱਤਰ ਭੋਲਾ ਸਿੰਘ, ਵਿਜੈ ਕੁਮਾਰ ਸੰਜੈ ਕੁਮਾਰ, ਕੁਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਬਰੇਟਾ ਦਾ ਦੋਰਾਨੇ ਗਸਤ ਕਾਬੂ ਕਰਕੇ ਡੋਪ ਟੈਸਟ ਕਰਵਾਉਣ ਤੇ ਡੋਪ ਪੋਜਟਿਵ ਆਉਣ ਤੇੇ ਮੁਕਦੱਮਾ ਨੰ. 151 ਮਿਤੀ 15.11.25 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਬਰੇਟਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
4. ਥਾਣਾ ਜੋਗਾ ਦੀ ਪੁਲਿਸ ਟੀਮ ਨੇ ਸੁਖਜੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਜੋਗਾ ਪਾਸੋ ਦੌਰਾਨੇ ਗਸਤ 100 ਲੀਟਰ ਲਾਹਣ ਬ੍ਰਾਮਦ ਕਰਕੇ ਮੁਕਦੱਮਾ ਨੰ. 147 ਮਿਤੀ 15.11.25 ਅ/ਧ 61 ਐਕਸਾਇਜ ਐਕਟ ਥਾਣਾ ਜੋਗਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਅਤੇ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਜਗਮੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਵੀਰੂਵਾਲਾ ਗੂੜਾ (ਹਰਿਆਣਾ) ਪਾਸੋ ਦੋਰਾਨੇ ਗਸਤ 40 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕਦੱਮਾ ਨੰ. 149 ਮਿਤੀ 16.11.25 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਜੋਗਾ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ।
5. ਥਾਣਾ ਸਰਦੂਲਗੜ੍ਹ ਦੀ ਪੁਲਿਸ ਟੀਮ ਨੇ ਸਾਜਨ ਕੁਮਾਰ ਪੁੱਤਰ ਸ਼ੇਰ ਸਿੰਘ, ਕ੍ਰਿਸ਼ਨਾ ਰਾਣੀ ਪਤਨੀ ਸ਼ੇਰ ਸਿਮਘ ਵਾਸੀਆਨ ਭੱਲਣਵਾੜਾ ਪਾਸੋ ਦੌਰਾਨੇ ਗਸਤ 4 ਕਿਲੋ 200 ਗ੍ਰਾਮ ਭੂੱਕੀ ਚੂਰਾ ਪੋਸਤ,1650 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕਦੱਮਾ ਨੰ. 224 ਮਿਤੀ 16.11.25 ਅ/ਧ 15,22 ਐਨ.ਡੀ.ਪੀ.ਐਸ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ।

