23.4 C
New York
Saturday, August 29, 2026

Buy now

spot_img

ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ਦੇ ਜ਼ਿਲਦ ਸਜਾਉਣ ਮੁਕਾਬਲੇ ‘ਚ ਹਰਜੋਤ ਸਿੰਘ ਮੋਹਰੀ

ਜੋਗਾ, 14 ਨਵੰਬਰ ( ) – ਸਥਾਨਕ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਜ਼ਿਲਦ ਸਜਾਉਣ ਮੁਕਾਬਲਾ ਕਰਵਾਇਆ ਗਿਆ । ਪੰਜਾਬੀ ਮਾਸਟਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰਪ ਪੜ੍ਹਾਈ ਨਾਲ ਜੋੜਨ ਦੇ ਮਕਸਦ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਇਸੇ ਤਹਿਤ ਲਿਖਤ ਲਈ ਕਾਪੀਆਂ ਦੀ ਸੁੰਦਰਤਾ ਨੂੰ ਇਕ ਹਿੱਸਾ ਮੰਨਦੇ ਹੋਏ ਕਾਪੀ ਦੀ ਜ਼ਿਲਦ ਸਜਾਉਣ ਮੁਕਾਬਲਾ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਹਿੱਸਾ ਲਿਆ । ਮੁਕਾਬਲੇ ਦੌਰਾਨ ਹਰਜੋਤ ਸਿੰਘ, ਅਰਸ਼ਦੀਪ ਸਿੰਘ ਅਤੇ ਮਹਿਕਨੂਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਜੇਤੂਆਂ ਵਿਦਿਆਰਥੀਆਂ ਦੀ ਨਕਦ ਰਾਸ਼ੀ ਨਾਲ ਹੌਂਸਲਾ ਅਫਜ਼ਾਈ ਕੀਤੀ ਗਈ। ਸਕੂਲ ਅਤੇ ਜਮਾਤ ਇੰਚਾਰਜ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਅਜਿਹੇ ਨਿੱਕੇ-ਨਿੱਕੇ ਮੁਕਾਬਲਿਆਂ ਤੋਂ ਅੱਗੇ ਵੱਡੀ ਪੱਧਰ ਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਹੁੰਦੇ ਹਾਂ । ਸਕੂਲ ਮੁਖੀ ਰਾਜ ਕਮਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕ ਦੇ ਹੌਂਸਲਾ ਵਧਾਉਣ ਵਾਲੇ ਇਸ ਕਾਰਜ ਦੀ ਸ਼ਲਾਘਾ ਕੀਤੀ । ਇਸ ਮੌਕੇ ਰਾਜਿੰਦਰ ਕੌਰ, ਹਰਦੀਪ ਸਿੰਘ ਗੋਰਾ ਬੁਰਜ ਰਾਠੀ, ਪੂਜਾ ਬਾਂਸਲ, ਗੁਰਜੀਤ ਕੌਰ, ਰਾਜਿੰਦਰ ਕੌਰ, ਅਮਿਤ ਕੁਮਾਰ, ਪ੍ਰਦੀਪ ਕੁਮਾਰ, ਪ੍ਰਿਯੰਕਾ ਰਾਣੀ, ਪੂਜਾ, ਇੰਦਰਜੀਤ ਕੌਰ, ਗੁਰਵੀਰ ਸਿੰਘ, ਮਨਦੀਪ ਕੌਰ, ਕੁਲਵਿੰਦਰ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ। ਤਸਵੀਰ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜੋਗਾ ਵਿਖੇ ਜ਼ਿਲਦ ਸਜਾਉਣ ਮੁਕਾਬਲੇ ਵਿਚ ਜੇਤੂ ਵਿਦਿਆਰਥੀ ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ