23.4 C
New York
Saturday, August 29, 2026

Buy now

spot_img

ਡਿਪਟੀ ਕਮਿਸ਼ਨਰ ਨੇ ਕੀਤਾ ਤਿੱਨ-ਪੱਖੀ ਐੱਮਓਏ ਸਾਇਨ

ਬਠਿੰਡਾ, 10 ਨਵੰਬਰ (ਆਪਣੀ ਖ਼ਬਰ ਬਿਉਰੋ) : ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਤਿੰਨ-ਪੱਖੀ ਐਮਓਏ ਇੰਡੀਅਨ ਆਇਲ, ਪੀਪਲ ਟੂ ਪੀਪਲ ਹੈਲਥ ਫਾਊਂਡੇਸ਼ਨ (ਪੀਪੀਐੱਚਐਫ਼) ਅਤੇ ਸਿਹਤ ਵਿਭਾਗ ਨਾਲ ਸਾਇਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਅਮਨੀਤ ਕੌਂਡਲ, ਸਿਵਲ ਸਰਜਨ ਤਪਿੰਦਰਜੋਤ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. ਦੇ ਜਨਰਲ ਮੈਨੇਜਰ (ਐਚਆਰ-ਸੀਐਸਆਰ) ਸ਼੍ਰੀ ਆਰਿਫ ਅਖਤਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਮਸ਼ੀਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਟਰੂਨਟ ਮਸ਼ੀਨ ਜੋ ਕਿ ਕਮਿਊਨਿਟੀ ਹੈਲਥ ਸੈਂਟਰ ਭਗਤਾ ਭਾਈਕਾ ਵਿਖੇ ਲਗਾਈ ਜਾਵੇਗੀ। ਇਸ ਮਸ਼ੀਨ ਰਾਹੀਂ ਟੀਬੀ ਦੇ ਮਰੀਜ਼ ਦਾ ਮੁਫਤ ਟੈਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੈਂਡਹੈਲਡ ਮਸ਼ੀਨ (ਐਕਸਰੇ ਮਸ਼ੀਨ) ਵੀ ਲਗਾਈ ਜਾਵੇਗੀ। ਇਸ ਮਸ਼ੀਨ ਦਾ ਮਰੀਜ਼ਾਂ ਨੂੰ ਬਹੁਤ ਹੀ ਵੱਡਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵਲੋਂ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਇਹ ਮਸ਼ੀਨ ਕਾਰਗਰ ਸਾਬਤ ਹੋਵੇਗੀ।
ਇਸ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. ਦੇ ਜਨਰਲ ਮੈਨੇਜਰ (ਐਚਆਰ-ਸੀਐਸਆਰ) ਸ਼੍ਰੀ ਆਰਿਫ ਅਖਤਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮਸ਼ੀਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਮਸ਼ੀਨਾਂ ਦੀ ਲਾਗਤ ਤਕਰੀਬਨ 34 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾ ਆਮ ਲੋਕਾਂ ਲਈ ਬਹੁਤ ਹੀ ਕਾਰਗਰ ਸਾਬਤ ਹੋਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ., ਪੀਪਲ ਟੂ ਪੀਪਲ ਹੈਲਥ ਫਾਊਂਡੇਸ਼ਨ ਅਤੇ ਸਿਹਤ ਵਿਭਾਗ ਦੇ ਨੁਮਾਇੰਦੇ ਆਦਿ ਹਾਜ਼ਰ ਸਨ

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ