ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਅਤੇ ਬੁਲਾਰੇ ਨਿਯੁਕਤ ਕਾਰਨ ਤੇ ਗੁਰਪ੍ਰੀਤ ਸਿੰਘ ਝੱਬਰ ਦਾ ਵਿਸ਼ੇਸ਼ ਸਨਮਾਨ
ਜੋਗਾ ਨਵੰਬਰ (ਚੜ੍ਹਦੀਕਲਾ ਆਜ਼ਾਦ ਬਿਉਰੋ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਦਿਨੀ ਹੋਏ ਇਜਲਾਸ ਦੌਰਾਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਅੰਤ੍ਰਿੰਗ ਕਮੇਟੀ ਮੈਂਬਰ ਬਣਾਏ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਨਿਯੁਕਤ ਕੀਤੇ ਗਏ ਅੱਜ ਕਸਬਾ ਜੋਗਾ ਦੇ ਗੁਰਦੁਆਰਾ ਸ਼ਹੀਦਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਦੌਰਾਨ ਪਹੁੰਚੇ ਗੁਰਪ੍ਰੀਤ ਸਿੰਘ ਝੱਬਰ ਦਾ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦਸਰ ਸਾਹਿਬ ਤੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਗੁਰਜੀਤ ਸਿੰਘ ਧੂਰਕੋਟੀਆ ਅਤੇ ਸਮੂਹ ਸੰਗਤ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਪ੍ਰੀਤ ਸਿੰਘ ਝੱਬਰ ਵੱਲੋਂ ਸਨਮਾਨ ਕਰਨ ਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਉਹ ਜਿੱਥੇ ਧਰਮ ਪ੍ਰਚਾਰ ਵਿੱਚ ਹੋਰ ਤੇਜੀ ਲਿਆਉਣ ਲਈ ਯਤਨ ਕਰੇਗਾ। ਉਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਵਜੋਂ ਵੀ ਸੇਵਾ ਨਿਭਾਉਂਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜਿਕ ਖੇਤਰਾਂ ਚ ਕੀਤੇ ਜਾਂਦੇ ਕਾਰਜਾਂ ਨੂੰ ਸੰਗਤ ਤੱਕ ਪਹੁੰਚਾਉਣ ਲਈ ਬਣਦੀ ਭੂਮਿਕਾ ਅਦਾ ਕਰੇਗਾ। ਇਸ ਮੌਕੇ ਗੁਰਦੇਵ ਸਿੰਘ ਈਨਾਂ, ਅਜੈਬ ਸਿੰਘ ਜੋਗਾ, ਜਗਤਾਰ ਸਿੰਘ ਚਹਿਲ, ਜੁਗਰਾਜ ਸਿੰਘ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ,,ਜਗਤਾਰ ਸਿੰਘ ਦਿਉਲ, ਨਿਰਮਲ ਸਿੰਘ ਜਗਰਾਜ ਕਾ, ਗੁਰਜੀਤ ਸਿੰਘ ਮੱਕੜੀ ਕਾ, ਗੁਰਪਾਲ ਸਿੰਘ, ਮਾਸਟਰ ਭੀਮ ਸੈਨ, ਯਾਦਵਿੰਦਰ ਸਿੰਘ ਖੁਰਮੀ, ਬੰਤ ਸਿੰਘ ਸਰਪੰਚ ਭੁੱਲਰ ਕੋਠੇ, ਰਾਮ ਸਿੰਘ ਆਦਿ ਤੇ ਕਸਬਾ ਜੋਗਾ ਦੀ ਸਮੂਹ ਸੰਗਤਾਂ ਹਾਜ਼ਰ ਸਨ ।


