ਬਲਵਿੰਦਰ ਸਿੰਘ ਬਿੰਦਾ ਸਰਬਸੰਮਤੀ ਨਾਲ ਮਾਨਸਾ ਦੇ ਜਿਲ੍ਹਾ ਪ੍ਰਧਾਨ ਲਾਏ
ਮਾਨਸਾ ਤੋਂ ਇੱਕ ਵੱਡਾ ਕਾਫਲਾ ਸੰਗਰੂਰ ਪੁੱਜੇਗਾ: ਬਿੰਦਾ
ਮਾਨਸਾ 22ਫਰਵਰੀ (ਗੁਰਜੀਤ ਸ਼ੀੰਹ)
ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਵੱਲੋਂ ਆਪਣੇ 2 ਪ੍ਰਤੀਸ਼ਤ ਕੋਟੇ ਆਦਿ ਮੰਗਾਂ ਨੂੰ ਲੈ ਕੇ ਜਿਲਾ ਮਾਨਸਾ ਦੇ ਹਲਕਾ ਸਰਦੂਲਗੜ ਚ ਪੈਂਦੇ ਪਿੰਡ ਲੋਹਗੜ ਵਿਖੇ ਬਣੇ ਧਾਰਮਿਕ ਸਥਾਨ ਬਾਬਾ ਹਾੜੀ ਗਿਰ ਦੀ ਜਗ੍ਹਾ ਤੇ ਇੱਕ ਜਿਲਾ ਪੱਧਰੀ ਇਕੱਠ ਕੀਤਾ ਗਿਆ। ਜਿਸ ਵਿੱਚ ਬਾਜ਼ੀਗਰ ਭਾਈਚਾਰੇ ਨਾਲ ਸੰਬੰਧਿਤ ਵੱਡੀ ਗਿਣਤੀ ਚ ਇਲਾਕਾ ਵਾਸੀਆਂ ਤੋਂ ਇਲਾਵਾ ਭਾਈਚਾਰੇ ਦੇ ਦਿੱਗਜ ਨੇਤਾ ਵੀ ਪੁੱਜੇ। ਇਸ ਮੌਕੇ ਬਾਜੀਗਰ ਵਣਜਾਰਾ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਡਾਕਟਰ ਬਲਵਿੰਦਰ ਸਿੰਘ ਅਲੀਪੁਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਭਾਈਚਾਰੇ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਤੋਂ ਵਾਂਝ ਰੱਖਿਆ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ 11 ਮਾਰਚ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਸੰਗਰੂਰ ਵਿਖੇ ਵੱਡੇ ਪੱਧਰ ਤੇ ਘਿਰਾਓ ਕੀਤਾ ਜਾਵੇਗਾ। ਜਿਸ ਸਬੰਧੀ ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਬਾਜੀ ਉੱਪਰ ਉੱਠ ਕੇ ਵੱਡੀ ਗਿਣਤੀ ਚ ਬਹੀਰਾਂ ਕੱਤ ਕੇ ਪੁੱਜਣ ਦੀ ਕਿਰਪਾਲਤਾ ਕਰਨ । ਇਸ ਮੌਕੇ ਉਹਨਾਂ ਬਾਜੀਗਰ ਵਣਜਾਰਾ ਸਮਾਜ ਸੰਘਰਸ਼ ਕਮੇਟੀ ਦੀ ਜਿਲਾਂ ਪੱਧਰੀ ਚੋਣ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਬਿੰਦਾ ਝੁਨੀਰ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਅਤੇ ਜ਼ਿਲਾ ਮਾਨਸਾ ਦੇ ਹਲਕਾ, ਸਰਦੂਲਗੜ, ਬੁਢਲਾਡਾ ਦੀ 21 ਮੈਂਬਰੀ ਕਮੇਟੀ ਬਣਾਈ ਗਈ।ਇਸ ਮੌਕੇ ਕਮੇਟੀ ਚ ਜਗਦੀਸ਼ ਸਰਦੂਲਗੜ, ਛਿੰਦਰ ,ਮਹਿੰਦਰ ਰਾਮ , ਐੱਮ ਸੀ ਬਲਵਿੰਦਰ ,ਸੁਖਦੇਵ ਰਾਮ ਮੀਰਪੁਰ ਕਲਾਂ, ਭਜਨ ਸਿੰਘ ਸਾਧੂਵਾਲਾ ,ਅਮਰਜੀਤ ਨੰਗਲ ,ਟੋਨੀ ਫੱਤਾ ਮਾਲੋਕਾ, ਕ੍ਰਿਸ਼ਨ ਕੁਮਾਰ ,ਸਤਪਾਲ ਸਿੰਘ ਲਾਲਿਆਂਵਾਲੀ , ਮਲਕੀਤ ਝੰਡੂਕੇ ,ਜਗਦੀਸ਼ ਕੁਮਾਰ ਜਟਾਣਾ,ਲੇਖਰਾਜ , ਬੀਰਾ ਰਾਮ ,ਗੁਰਪ੍ਰੀਤ ਗਾਮਾ ਝੰਡੂਕੇ ,ਦਾਸ ਟਿੱਬੀ ,ਗੁਰਚਰਨ ਸਿੰਘ ਸੰਘਾ ,ਮਿੱਠੂ ਰਾਮ ,ਦਲੀਪ ਰਾਮ ਝੰਡੂਕੇ ,ਬੱਗਾ ਕਾਹਨਗੜ੍ਹ, ਲਛਮਣ ਲਾਲੀ ਬੁੱਢਲਾਡਾ, ਜੱਜ ਰਾਮ ,ਹਸਨ ਰਾਮ ਝੰਡੂਕੇ ਆਦਿ ਦੀ 21ਮੈਂਬਰੀ ਕਮੇਟੀ ਬਣਾਈ ਗਈ ਜਿੰਨਾ ਵਿੱਚੋ ਅਗਲੇ ਦਿਨ ਹੀ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਸੌਂਪੀ ਹੋਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਕਬੀਲੇ ਭਾਈਚਾਰੇ ਦੀਆਂ ਮੰਗਾਂ ਲਈ 11ਮਾਰਚ ਨੂੰ ਸੰਗਰੂਰ ਵਿਖੇ ਰੱਖੇ ਪ੍ਰੋਗਰਾਮ ਚ ਵੱਡੀ ਗਿਣਤੀ ਚ ਸ਼ਮੂਲੀਅਤ ਕਰਨਗੇ।

