ਬਾਜ਼ੀਗਰ ਭਾਈਚਾਰਾ ਆਪਣੀਆਂ ਮੰਗਾਂ ਲਈ 22 ਫਰਵਰੀ ਨੂੰ ਲੋਹਗੜ ਚ ਕਰੇਗਾ ਭਾਰੀ ਇਕੱਠ : ਬਿੰਦਾ
ਮਾਨਸਾ 19 ਫਰਵਰੀ (ਗੁਰਜੀਤ ਸ਼ੀਂਹ)ਬਾਜੀਗਰ (ਵਣਜਾਰਾ)ਸਮਾਜ ਸੰਘਰਸ਼ ਕਮੇਟੀ ਪੰਜਾਬ ਰਜਿ.ਵੱਲੋਂ 22 ਫਰਵਰੀ 2026 ਦਿਨ ਐਤਵਾਰ ਨੂੰ ਪਿੰਡ ਲੋਹਗੜ (ਡੇਰਾ ਬਾਬਾ ਹਾੜੀ ਜੀ ਦਾ ਮੰਦਰ) ਵਿਖੇ ਸਵੇਰੇ 10 ਵਜੇ ਆਪਣੀਆਂ ਮੰਗਾਂ ਲਈ ਇੱਕ ਵਿਸ਼ਾਲ ਇਕੱਠ ਰੱਖਿਆ ਗਿਆ ਹੈ। ਬਰਾਦਰੀ ਦੇ ਜ਼ਿਲਾ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਹੁਣ ਦੱਸਿਆ ਕਿ ਲੰਬੇ ਸਮੇਂ ਤੋਂ ਬਾਜੀਗਰ ਬਿਰਾਦਰੀ ਨੂੰ 2% ਦਿੱਤੇ ਕੋਟੇ ਚੋਂ ਬਾਹਰ ਕੀਤਾ ਗਿਆ ਹੈ। ਬਾਕੀ ਉਨਾਂ ਨੂੰ ਹੋਰ ਸਹੂਲਤਾਂ ਮਿਲਣ ਤੋਂ ਵੀ ਉਹ ਵਾਂਝੇ ਹਨ। ਜਿਸ ਤੇ ਰੋਸ ਨੂੰ ਲੈ ਕੇ ਉਹ ਆਪਣੀ ਰੋਸ ਰੈਲੀ ਕਰਨਗੇ। ਇਸ ਰੈਲੀ ਵਿੱਚ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਬਾਜ਼ੀਗਰ ਬਿਰਾਦਰੀ ਨਾਲ ਸੰਬੰਧਿਤ ਦਿੱਗਜ ਆਗੂ ਪਹੁੰਚ ਰਹੇ ਹਨ। ਉਹਨਾਂ ਜਿਲਾ ਜ਼ਿਲ੍ਾ ਮਾਨਸਾ ਨੇ ਸਮੂਹ ਬਾਜੀਗਰ ਭਰਾਵਾਂ ਆਦਿ ਨੂੰ ਅਪੀਲ ਕੀਤੀ ਹੈ ਕਿ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨ। ਇਸ ਮੌਕੇ ਉਹਨਾਂ ਦੇ ਨਾਲ ਸਰਦੂਲਗੜ੍ਹ ਤੋਂ ਸਾਬਕਾ ਕੌਂਸਲਰ ਬਲਵਿੰਦਰ ਸਿੰਘ, ਸਾਬਕਾ ਚੇਅਰਮੈਨ ਸੁਖਦੇਵ ਸਿੰਘ, ਪੰਚਾਇਤ ਮੈਂਬਰ ਕ੍ਰਿਸ਼ਨ ਸਿੰਘ ਲਾਲਿਆਂਵਾਲੀ, ਸਤਪਾਲ ਸਿੰਘ ਆਦਿ ਹਾਜਰ ਸਨ। 

