ਜੋਗਾ, 24 ਨਵੰਬਰ (ਆਪਣੀ ਖ਼ਬਰ ਬਿਉਰੋ ) – ਸਥਾਨਕ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆਂ ਨੇ ਇੱਕ ਰੋਜ਼ਾ ਟੂਰ ਲਗਾਇਆ । ਟੂਰ ਦੇ ਇੰਚਾਰਜ ਰਾਜਿੰਦਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਰਾਜ ਕਮਲ ਦੀ ਅਗਵਾਈ ਹੇਠ ਇਹ ਟੂਰ ਲਗਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸਾਥੀ ਵੋਕੇਸ਼ਨਲ ਅਧਿਆਪਕਾ ਮਨਦੀਪ ਕੌਰ ਦੀ ਦੇਖ ਰੇਖ ਵਿੱਚ ਵਿਦਿਆਰਥੀਆਂ ਨੇ ਬਠਿੰਡਾ ਰੋਜ਼ ਗਾਰਡਨ, ਚੇਤਕ ਪਾਰਕ, ਕਿਲ੍ਹਾ ਮੁਬਾਰਕ, ਅੱਪੂ ਘਰ ਦੇਖਿਆ ਉਥੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਰਸ਼ਨ ਕੀਤੇ । ਟੂਰ ਨੂੰ ਰਵਾਨਾ ਕਰਨ ਮੌਕੇ ਸ਼ਰਨਜੀਤ ਕੌਰ, ਬਲਜੀਤ ਸਿੰਘ ਅਕਲੀਆ, ਹਰਦੀਪ ਸਿੰਘ ਬੁਰਜ ਰਾਠੀ, ਪ੍ਰਦੀਪ ਕੁਮਾਰ, ਅਮਿਤ ਕੁਮਾਰ, ਗੁਰਵੀਰ ਸਿੰਘ, ਲਾਭ ਕੌਰ ਆਦਿ ਹਾਜ਼ਰ ਸਨ ।
ਤਸਵੀਰ – ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ਦੇ ਵਿਦਿਆਰਥੀ ਟੂਰ ਤੇ ਰਵਾਨਾ ਹੋਣ ਸਮੇਂ ਸਕੂਲ ਮੁਖੀ ਤੇ ਅਧਿਆਪਕਾਂ ਨਾਲ ।

