23.4 C
New York
Saturday, August 29, 2026

Buy now

spot_img

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਲਈ ECINET ਪੋਰਟਲ ਦੀ ਸਹੂਲਤ: ਡਿਪਟੀ ਕਮਿਸ਼ਨਰ

ECINET ਅਤੇ https://elections.punjab.gov.in/ ਪੋਰਟਲ ਤੋਂ ਘਰ ਬੈਠੇ ਲਈ ਜਾ ਸਕਦੀ ਹੈ ਆਪਣੀ ਵੋਟ ਸਬੰਧੀ ਜਾਣਕਾਰੀ
ਮਾਨਸਾ, 19 ਨਵੰਬਰ ( ਆਪਣੀ ਖ਼ਬਰ/ ਮੁੱਖ ਸੰਪਾਦਕ)
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ, ਨਵੀ ਦਿੱਲੀ ਵੱਲੋਂ ਆਮ ਜਨਤਾ ਅਤੇ ਵੋਟਰਾਂ ਦੀ ਸਹੂਲੀਅਤ ਲਈ ECINET ਪੋਰਟਲ ਚੱਲ ਰਿਹਾ ਹੈ ਜਿਸ ਵਿੱਚ ਚੋਣਾਂ ਅਤੇ ਵੋਟਾਂ ਸਬੰਧੀ ਸਮੂਹ ਗਤੀਵਿਧੀਆਂ ਬਾਰੇ ਜਾਣਕਾਰੀ ਉਪਲੱਬਧ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਸਮੇਂ ਕਈ ਰਾਜਾਂ ਵਿੱਚ ਸਪੈਸ਼ਲ ਇਨਟੈਨਸਿਵ ਰਵੀਜ਼ਨ ਦਾ ਪ੍ਰੋਗਰਾਮ ਚਲਾਇਆ ਗਿਆ ਹੈ ਜਿਸ ਅਧੀਨ ਮੌਜੂਦਾ ਵੋਟਰ ਸੂਚੀ ਅਤੇ ਸਾਲ-2003 ਦੀ ਵੋਟਰ ਸੂਚੀ ਦਾ ਮਿਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਾਗਰਿਕ ਸਾਲ-2003 ਦੀ ਵੋਟਰ ਸੂਚੀ ਵਿੱਚ ਆਪਣੀ ਵੋਟ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਉਹ ਮੁੱਖ ਚੋਣ ਅਫਸਰ, ਪੰਜਾਬ ਦੀ ਵੈਬਸਾਈਟ https://elections.punjab.gov.in/ ‘ਤੇ ਜਾ ਕੇ Electoral roll 2003 ‘ਤੇ ਕਲਿੱਕ ਕਰਕੇ ਆਪਣੇ ਵਿਧਾਨ ਸਭਾ ਚੋਣ ਹਲਕੇ ਅਤੇ ਪਾਰਟ ਨੰਬਰ ਭਾਵ ਬੂਥ ਨੰਬਰ ‘ਤੇ ਕਲਿੱਕ ਕਰਕੇ ਆਪਣੀ ਵੋਟ ਬਾਰੇ ਜਾਣ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਕੋਈ ਵੋਟਰ ਆਪਣੀ ਮੌਜੂਦਾ ਵੋਟਰ ਸੂਚੀ ਵਿੱਚ ਆਪਣੀ ਵੋਟ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਭਾਰਤ ਚੋਣ ਕਮਿਸ਼ਨ ਦੇ ਵੋਟਰ ਸਰਵਿਸ ਪੋਰਟਲ https://voters.eci.gov.in/ ‘ਤੇ ਜਾ ਕੇ ਆਪਣਾ ਵੋਟਰ ਸਨਾਖਤੀ ਕਾਰਡ ਨੰਬਰ ਭਰ ਕੇ ਜਾਂ ਆਪਣੇ ਨਿੱਜੀ ਵੇਰਵੇ ਭਰ ਕੇ ਆਪਣੀ ਵੋਟ ਬਾਰੇ ਜਾਣ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ,ਪੰਜਾਬ ਵੱਲੋਂ ਵੋਟਰਾਂ ਦੀ ਸਹੂਲੀਅਤ ਲਈ ਚਲਾਈ ਗਈ ਵੈਬਸਾਈਟ ਅਤੇ ਪੋਰਟਲ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਘਰ ਬੈਠੇ ਆਪਣੀ ਵੋਟ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਚੋਣਾਂ ਸਬੰਧੀ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਦੇ ਕਾਰਜਸ਼ੀਲ ਸ਼ੋਸਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਯੂਟਿਊਬ ਤੇ ਅਧਿਕਾਰਿਤ ਅਕਾਊਂਟਜ਼ ਫਾਲੋਅ ਕਰਨ ਦੀ ਅਪੀਲ ਕੀਤੀ ਹੈ।
 ਤਸਵੀਰ:- ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਜਾਣਕਾਰੀ ਦਿੰਦੇ ਹੋਏ

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ