19 C
New York
Saturday, August 29, 2026

Buy now

spot_img

ਚਾਰ ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ : ਡਿਪਟੀ ਕਮਿਸ਼ਨਰ

ਬਠਿੰਡਾ, 13 ਨਵੰਬਰ :(ਆਪਣੀ ਖ਼ਬਰ ਬਿਉਰੋ  ) ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਪੰਜਾਬ ਮਨੁੱਖ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖ ਤਸ਼ਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ 4 ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਹਨ।
ਜਾਰੀ ਹੁਕਮ ਅਨੁਸਾਰ ਐਮਐਸ ਆਈਲੈਟਸ ਗੈਟਵੇਅ, ਅਜੀਤ ਰੋਡ ਗਲੀ ਨੰਬਰ 7 ਬਠਿੰਡਾ ਦੇ ਨਾਮ ‘ਤੇ ਸ਼੍ਰੀ ਰਾਜਵੀਰ ਸਿੰਘ ਪੁੱਤਰ ਸ਼੍ਰੀ ਮਲਕੀਤ ਸਿੰਘ, ਐਮਐਸ ਨੈਵੀਗੇਸ਼ਨ ਇੰਮੀਗ੍ਰੇਸ਼ਨ ਨੇੜੇ ਟੀ ਪੁਆਇੰਟ ਰਾਮਪੁਰਾ ਫੂਲ ਦੇ ਨਾਮ ‘ਤੇ ਸ਼੍ਰੀ ਪਰਵਿੰਦਰ ਸਿੰਘ ਪੁੱਤਰ ਸ਼੍ਰੀ ਸੁਰਜੀਤ ਸਿੰਘ, ਐਮਐਸ, ਏਸੀਈ ਇੰਗਲਿੰਸ਼ ਐਕਡਮੀ ਨੇੜੇ ਬੱਸ ਸਟੈਂਡ ਗੁਰੂ ਕਾਂਸ਼ੀ ਮਾਰਗ ਬਠਿੰਡਾ ਦੇ ਨਾਮ ‘ਤੇ ਸ਼੍ਰੀ ਰਣਜੀਤ ਸਿੰਘ ਪੁੱਤਰ ਸ਼੍ਰੀ ਮੋਹਰ ਸਿੰਘ ਪਿੰਡ ਝੋਰੜ ਰੋਹੀ ਤਹਿਸੀਲ ਸਿਰਸਾ (ਹਰਿਆਣਾ) ਅਤੇ ਐਮਐਸ TRIUMPH ਇਸਟੀਚਿਊਟ ਫਸਟ ਫਲੋਰ ਸਾਹਮਣੇ ਕੋਸਮੋ ਹਸਪਤਾਲ ਬਠਿੰਡਾ ਦੇ ਨਾਮ ‘ਤੇ ਸ਼੍ਰੀ ਮਾਰਸ਼ਲ ਮਿੱਤਲ ਪੁੱਤਰ ਸ਼੍ਰੀ ਜਸਪਾਲ ਮਿੱਤਲ ਸ਼ਾਮਲ ਹਨ।
ਜਾਰੀ ਹੁਕਮ ਅਨੁਸਾਰ ਐਕਟ/ਰੂਲਜ਼ ਮੁਤਾਬਿਕ ਨਿਰਧਾਰਤ ਸਮਾਂ ਖਤਮ ਹੋਣ ਦੇ ਬਾਵਜੂਦ ਲਾਇਸੰਸੀ ਵਲੋਂ ਲਾਇਸੰਸ ਰੀਨਿਊ ਕਰਵਾਉਣ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ। ਇਸ ਲਈ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਦੇ ਸੈਕਸ਼ਨ 6 (1) (e) ਤਹਿਤ ਲਾਇਸੰਸ ਤਰੁੰਤ ਪ੍ਰਭਾਵ ਤੋਂ ਰੱਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਇਸ ਫਰਮ ਜਾਂ ਉਕਤ ਦੇ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦੀ ਜਿੰਮੇਵਾਰ ਹੋਵੇਗਾ

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ