ਮਾਨਸਾ 10 ਨਵੰਬਰ (ਵਿਰੇੰਦਰਪਾਲ ਮੰਤਰੋ)
ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 28.10.25 ਨੂੰ ਮਾਨਸਾ ਸਹਿਰ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਪਰ ਵਾਪਰੀ ਗੋਲੀਬਾਰੀ ਵਿੱਚ ਸ਼ਾਮਲ 2 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਸਲਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸ਼ਲ ਕੀਤੀ ਹੈ।ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਿਤੀ 28.10.25 ਨੂੰ ਸਤੀਸ ਕੁਮਾਰ ਉਰਫ ਨੀਟੂ ਪੁੱਤਰ ਭਗੀਰਥ ਮੱਲ਼ ਵਾਸੀ ਵਾ.ਨੰ 02 ਮਾਨਸਾ ਦੀ ਪੇਸਟੀਸਾਈਡ ਦੀ ਦੁਕਾਨ ਗੁਰ ਸਕਤੀ ਟਰੇਡਿੰਗ ਕੰਪਨੀ ਪਰ ਹੋਈ ਗੋਲੀਬਾਰੀ ਸਬੰਧੀ ਮੁਕਦੱਮਾ ਨੰਬਰ 152 ਮਿਤੀ 28.10.2025 ਅ/ਧ 109,125,3(5),61(2),308(2) ਬੀ.ਐਨ.ਐਸ 25 ਆਰਮਜ ਐਕਟ ਥਾਣਾ ਸਿਟੀ 1 ਮਾਨਸਾ ਵਿੱਖੇ ਨਾ ਮਲੂਮ ਪਰ ਦਰਜ ਕਰਕੇ ਦੋਰਾਨੇ ਤਫਤੀਸ ਮਿਤੀ 31.10.2025 ਨੂੰ ਦੋਸੀ ਗੁਰਸਾਹਿਬ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂਨਾਨਕਪੁਰਾ ਜਿਲ੍ਹਾ ਰੂਪਨਗਰ ਅਤੇ ਰਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੁਖਰਾਲੀ ਰਾਮਪੁਰ ਜਿਲ੍ਹਾ ਰੂਪਨਗਰ, ਨੂੰ ਮੁਦਕੱਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਇੱਕ ਪਿਸਤੌਲ ਦੇਸੀ ਕੱਟਾ .32 ਬੋਰ ਸਮੇਤ 1 ਰੌਂਦ ਜਿੰਦਾ, 1 ਖੋਲ ਰੌਂਦ ਇੱਕ ਪਿਸਟਲ .30 ਬੋਰ ਸਮੇਤ 8 ਜਿੰਦਾ ਰੌਂਦ, 5 ਖੋਲ ਰੌਂਦ ਬ੍ਰਾਮਦ ਕੀਤੇ ਗਏ ਸਨ। ਫਿਰ ਮਿਤੀ 31.10.25 ਨੂੰ ਹੀ ਦੋਸੀ ਰਮਨਪ੍ਰੀਤ ਸਿੰਘ ਦੀ ਪੁੱਛਗਿੱਛ ਪਰ ਬਲਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਮਕੌਰ ਸਾਹਿਬ ਹਾਲ ਜੋਰਵਾਰ ਨਗਰ ਵਾ.ਨੰ 10 ਰੂਪਨਗਰ ਨੂੰ ਨਾਮਜਦ ਕਰਕੇ ਮਿਤੀ 01.11.2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਇਸ ਤੋ ਇਲਾਵਾ ਮੁਦਕੱਮਾ ਦੀ ਹੋਰ ਡੂੰਘਾਈ ਨਾਲ ਤਫਤੀਸ ਕਰਦੇ ਹੋਏ ਦੋਸੀ ਗੁਰਸਾਹਿਬ ਸਿੰਘ ਦੀ ਪੁੱਛਗਿੱਛ ਪਰ ਮੁਕਦੱਮਾ ਉਕਤ ਵਿੱਚ ਮਨਜੋਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮਸਾਣੀ (ਜਲੰਧਰ), ਰਾਜਨ ਭਗਤ ਪੁੱਤਰ ਬਨਾਰਸੀ ਦਾਸ ਵਾਸੀ ਬਟਾਲਾ ਹਾਲ ਵਿਦੇਸ ਨੂੰ ਨਾਮਜਦ ਕੀਤੇ ਗਏ ਅਤੇ ਮਿਤੀ 08.11.25 ਨੂੰ ਦੋਸੀ ਮਨਜੋਤ ਸਿੰਘ ਉਕਤ ਨੂੰ ਪਿੰਡ ਖਾਨਪੁਰ ਜਿਲ੍ਹਾ ਜਲੰਧਰ ਪਾਸੋ ਕਾਬੂ ਕਰਕੇ ਉਸ ਪਾਸੋ ਇੱਕ ਪਿਸਟਲ 9 ਐਮ.ਐਮ ਜਿਗਾਨਾ ਸਮੇਤ 02 ਕਾਰਤੂਸ, ਇੱਕ ਪਿਸਟਲ 32 ਬੋਰ ਸਮੇਤ 04 ਕਾਰਤੂਸ ਬ੍ਰਾਮਦ ਕੀਤੇ ਅਤੇ ਮੁਦਕੱਮਾ ਉਕਤ ਵਿੱਚ ਮਿਤੀ 09.11.25 ਨੂੰ ਮੁਦੱਈ ਮੁਕਦੱਮਾ ਸਤੀਸ ਕੁਮਾਰ ਉਰਫ ਨੀਟੂ ਦੇ ਤਰਤੀਮਾ ਬਿਆਨ ਪਰ ਮੁਦਕੱਮਾ ਵਿੱਚ ਸ਼ਰਨਜੀਤ ਸਿੰਘ ਔਲ਼ਖ ਉਰਫ ਸ਼ਰਨ ਅੋਲਖ ਵਾਸੀ ਗੁਰਦਾਸਪੁਰ ਹਾਲ ਕੇਨੈਡਾ, ਜਸਪ੍ਰੀਤ ਸਿੰਘ ਉਰਫ ਜੱਸ ਗਿੱਲ ਵਾਸੀ ਲਾਲੋਮਾਜਰਾ ਹਾਲ ਅਬਾਦ ਆਸਟਰੇਲੀਆ ਨੂੰ ਨਾਮਜਦ ਕੀਤਾ ਗਿਆ ਹੈ।ਮੁਕਦੱਮਾ ਵਿੱਚ ਹੁਣ ਤੱਕ (04) ਦੋਸੀ ਰਮਨਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਬਲਜਿੰਦਰ ਸਿੰਘ, ਮਨਜੋਤ ਸਿੰਘ ਉਕਤਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

